Dass Kehdi Rutte Milenga Tu Aake
Tainu Takkna Ae Kol Bithaake
Rehndiyan Udeekan Teriyan
Udeekan Teriyan Udeekan Teriyan
Udeekan Teriyan Udeekan Teriyan
Haaye Sajjna Ton Sajjan Rehnde Ni Hunde Door Ve
Chet Vich Painde Jadon Ambiyan Nu Boor Ve
Pyaran Di Fasal Nu Tiuharan Di Jhaak Ve
Vaddiyan Da Vela Jadon Aa Je Vaishakha Ve
Tainu Cheteyan Da Chet Kare Yaad Ve
Vaishakha Diyan Nainan Ch Bairag Ve
Dekhi Tu Laayi Na Deriyan
Udeekan Teriyan Udeekan Teriyan
Haaye Tappda Siran De Utte Jadon Jeth Haarh Ve
Gal Naal Laake Saada Seena Devi Thaar Ve
Ho Vagdiyan Loan Utto Hijran Di Maar Ve
Sukke Paye Ne Saade Saahin Haukeyan Da Haarh Ve
Channa Palkaan Na Karke Salaah Ve
Dhuppan Tikhiyan Ton Karde Ne Chhaan Ve
Tu Odon Paavi Pheriyan
Udeekan Teriyan Udeekan Teriyan
Haaye Saddhran Da Odon Wali Waaris Ae Kaun Ve
Rooh Tadpaaunda Jadon Aa Jaave Saun Ve
Ho Jehde Raahin Aavein Laavan Har Pair Chumm Ve
Channa Saadi Zindagi Ch Bhaadon Jiha Gumm
Ho Kaale Baddlan Je Lekh Rehn Chadhde
Utto Naina Chon Sharaate Rehn Varhde
Hor Kamiyan Ne Kehriyan
Udeekan Teriyan Haan Udeekan Teriyan
Udeekan Teriyan Haan Udeekan Teriyan
Haaye Aassu Katte Aaun Jadon Tith Te Tyohaar Ve
Teri Gair Haazri Haaye Deve Sahnu Maar Ve
Ho Chunniyan Te Viahan De Layi Gote Hon Lagde
Maghar Ch Din Jadon Chhote Hon Lagde
Haaye Thand Hundi Aathan Saver Di
Yaad Kalli Kalli Aa Aa Ke Gher-di
Ikathiyan Banaiyan Jehdiyan
Udeekan Teriyan Udeekan Teriyan
Haaye Raatan Hon Lammiyan Te Vagde Ne Thakke Ve
Poh Magh Ton Bacha Ke Koi Aashiqan Nu Rakkhe Ve
Haaye Saahan Jihe Sajjna Da Nigh Saah Paalde
Arjana Tere Bina Kattan Saara Saal Ve
Haaye Tere Bina Phaggan Ni Fabbde
Haaye Haase Saade Nere Nahiyon Lagde
Peedan Diyan Aaiyan Neriyan
Udeekan Teriyan Udeekan Teriyan
Udeekan Teriyan Udeekan Teriyan
ਦੱਸ ਕੇਹੜੀ ਰੁੱਤੇ ਮਿਲੇਂਗਾ ਤੂੰ ਆਕੇ
ਤੈਨੂੰ ਤੱਕਣਾ ਏ ਕੋਲ ਬਿਠਾਕੇ
ਰਹਿੰਦੀਆਂ ਉਡੀਕਾਂ ਤੇਰੀਆਂ
ਉਡੀਕਾਂ ਤੇਰੀਆਂ ਉਡੀਕਾਂ ਤੇਰੀਆਂ
ਉਡੀਕਾਂ ਤੇਰੀਆਂ ਉਡੀਕਾਂ ਤੇਰੀਆਂ
ਹਾਏ ਸੱਜਣਾ ਤੋਂ ਸੱਜਣ ਰਹਿੰਦੇ ਨੀ ਹੁੰਦੇ ਦੂਰ ਵੇ
ਚੇਤ ਵਿੱਚ ਪੈਂਦੇ ਜਦੋਂ ਅੰਬੀਆਂ ਨੂੰ ਬੂਰ ਵੇ
ਪਿਆਰਾਂ ਦੀ ਫਸਲ ਨੂੰ ਤਿਉਹਾਰਾਂ ਦੀ ਝਾਕ ਵੇ
ਵੱਡੀਆਂ ਦਾ ਵੇਲਾ ਜਦੋਂ ਆ ਜੇ ਵਿਸਾਖਾ ਵੇ
ਤੈਨੂੰ ਚੇਤਿਆਂ ਦਾ ਚੇਤ ਕਰੇ ਯਾਦ ਵੇ
ਵਿਸਾਖਾ ਦੀਆਂ ਨੈਣਾਂ 'ਚ ਬੈਰਾਗ ਵੇ
ਦੇਖੀਂ ਤੂੰ ਲਾਈਂ ਨਾ ਦੇਰੀਆਂ
ਉਡੀਕਾਂ ਤੇਰੀਆਂ ਉਡੀਕਾਂ ਤੇਰੀਆਂ
ਹਾਏ ਤੱਪਦਾ ਸਿਰਾਂ ਦੇ ਉੱਤੇ ਜਦੋਂ ਜੇਠ ਹਾੜ੍ਹ ਵੇ
ਗਲ ਨਾਲ ਲਾਕੇ ਸਾਡਾ ਸੀਨਾ ਦੇਵੀਂ ਠਾਰ ਵੇ
ਹੋ ਵਗਦੀਆਂ ਲੋਆਂ ਉੱਤੋਂ ਹਿਜਰਾਂ ਦੀ ਮਾਰ ਵੇ
ਸੁੱਕੇ ਪਏ ਨੇ ਸਾਡੇ ਸਾਹੀਂ ਹੌਕਿਆਂ ਦਾ ਹਾੜ੍ਹ ਵੇ
ਚੰਨਾ ਪਲਕਾਂ ਨਾ ਕਰਕੇ ਸਲਾਹ ਵੇ
ਧੁੱਪਾਂ ਤਿੱਖੀਆਂ ਤੋਂ ਕਰਦੇ ਨੇ ਛਾਂ ਵੇ
ਤੂੰ ਉਦੋਂ ਪਾਵੀਂ ਫੇਰੀਆਂ
ਉਡੀਕਾਂ ਤੇਰੀਆਂ ਉਡੀਕਾਂ ਤੇਰੀਆਂ
ਹਾਏ ਸੱਧਰਾਂ ਦਾ ਓਦੋਂ ਵਾਲੀ ਵਾਰਿਸ ਏ ਕੌਣ ਵੇ
ਰੂਹ ਤੜਪਾਉਂਦਾ ਜਦੋਂ ਆ ਜਾਵੇ ਸਾਉਣ ਵੇ
ਹੋ ਜਿਹੜੇ ਰਾਹੀਂ ਆਵੇਂ ਲਾਵਾਂ ਹਰ ਪੈਰ ਚੁੰਮ ਵੇ
ਚੰਨਾ ਸਾਡੀ ਜ਼ਿੰਦਗੀ 'ਚ ਭਾਦੋਂ ਜਿਹਾ ਗੁੰਮ
ਹੋ ਕਾਲੇ ਬੱਦਲਾਂ ਜੇ ਲੇਖ ਰਹਿਣ ਚੜ੍ਹਦੇ
ਉੱਤੋਂ ਨੈਣਾਂ 'ਚੋਂ ਸ਼ਰਾਟੇ ਰਹਿਣ ਵਰ੍ਹਦੇ
ਹੋਰ ਕਮੀਆਂ ਨੇ ਕੇਹੜੀਆਂ
ਉਡੀਕਾਂ ਤੇਰੀਆਂ ਹਾਂ ਉਡੀਕਾਂ ਤੇਰੀਆਂ
ਉਡੀਕਾਂ ਤੇਰੀਆਂ ਹਾਂ ਉਡੀਕਾਂ ਤੇਰੀਆਂ
ਹਾਏ ਆੱਸੂ ਕੱਟੇ ਆਉਣ ਜਦੋਂ ਤਿੱਥ ਤੇ ਤਿਉਹਾਰ ਵੇ
ਤੇਰੀ ਗੈਰਹਾਜ਼ਰੀ ਹਾਏ ਦੇਵੇ ਸਾਨੂੰ ਮਾਰ ਵੇ
ਹੋ ਚੁੰਨੀਆਂ ਤੇ ਵਿਆਹਾਂ ਦੇ ਲਈ ਗੋਟੇ ਹੋਣ ਲੱਗਦੇ
ਮੱਘਰ 'ਚ ਦਿਨ ਜਦੋਂ ਛੋਟੇ ਹੋਣ ਲੱਗਦੇ
ਹਾਏ ਠੰਢ ਹੁੰਦੀ ਆਥਣ ਸਵੇਰ ਦੀ
ਯਾਦ ਕੱਲੀ ਕੱਲੀ ਆ ਆ ਕੇ ਘੇਰਦੀ
ਇਕੱਠੀਆਂ ਬਣਾਈਆਂ ਜਿਹੜੀਆਂ
ਉਡੀਕਾਂ ਤੇਰੀਆਂ ਉਡੀਕਾਂ ਤੇਰੀਆਂ
ਹਾਏ ਰਾਤਾਂ ਹੋਣ ਲੰਮੀਆਂ ਤੇ ਵਗਦੇ ਨੇ ਠੱਕੇ ਵੇ
ਪੋਹ ਮਾਘ ਤੋਂ ਬਚਾ ਕੇ ਕੋਈ ਆਸ਼ਿਕਾਂ ਨੂੰ ਰੱਖੇ ਵੇ
ਹਾਏ ਸਾਹਾਂ ਜਿਹੇ ਸੱਜਣਾ ਦਾ ਨਿੱਘ ਸਾਹ ਪਾਲਦੇ
ਅਰਜਨਾ ਤੇਰੇ ਬਿਨਾ ਕੱਟਾਂ ਸਾਰਾ ਸਾਲ ਵੇ
ਹਾਏ ਤੇਰੇ ਬਿਨਾ ਫੱਗਣ ਨੀ ਫੱਬਦੇ
ਹਾਏ ਹਾਸੇ ਸਾਡੇ ਨੇੜੇ ਨਹੀਂਓਂ ਲੱਗਦੇ
ਪੀੜਾਂ ਦੀਆਂ ਆਈਆਂ ਨੇੜੀਆਂ
ਉਡੀਕਾਂ ਤੇਰੀਆਂ ਉਡੀਕਾਂ ਤੇਰੀਆਂ
ਉਡੀਕਾਂ ਤੇਰੀਆਂ ਉਡੀਕਾਂ ਤੇਰੀਆਂ
FAQs about song "12 Mah"
Who are the singers of the song "12 Mah"?
Arjan Dhillon are the singers of the song "12 Mah".
What genre does the song "12 Mah" belong to?
The genre of the song "12 Mah" is Punjabi Folk, Romantic.
Who wrote the lyrics for the song "12 Mah"?
Arjan Dhillon wrote the lyrics for the song "12 Mah".
Who composed the music for the song "12 Mah"?
MXRCI composed the music for the song "12 Mah".
Which music label released the song "12 Mah"?
Arjan Dhillon released the song "12 Mah".